ਚੰਡੀਗੜ੍ਹ — ਬਰੱਸ਼ ਕਰਦੇ ਸਮੇਂ ਜੇਕਰ ਮੂੰਹ 'ਚੋਂ ਖੂਨ ਨਿਕਲੇ ਤਾਂ ਸਮਝੋ ਮਸੂੜਿਆਂ 'ਚ ਸੋਜ ਹੈ। ਜ਼ਿਆਦਾਤਰ ਲੋਕਾਂ ਨੂੰ ਦੰਦਾਂ ਦੀ ਪਰੇਸ਼ਾਨੀ ਨਾਲ ਪੀੜਤ ਹੁੰਦੇ ਹਨ। ਜੇਕਰ ਤੁਸੀਂ ਵੀ ਇਸ ਬੀਮਾਰੀ ਤੋਂ ਪੀੜਤ ਹੋ ਤਾਂ ਕਰੋ ਇਹ ਉਪਾਅ।
1. ਲੌਂਗ ਦਾ ਤੇਲ — ਲੌਂਗ ਦਾ ਤੇਲ ਦੰਦਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੂੰ 'ਤੇ ਥੋੜ੍ਹਾ ਜਿਹਾ ਤੇਲ ਲੈ ਕੇ ਇਸਨੂੰ ਦੰਦਾਂ ਅਤੇ ਮਸੂੜਿਆਂ 'ਤੇ ਲਗਾ ਲਓ ਅਤੇ 10 ਮਿੰਟ ਬਾਅਦ ਕੁਰਲੀ ਕਰ ਲਓ। ਇਸ ਨਾਲ ਕਾਫੀ ਅਰਾਮ ਮਿਲੇਗਾ। ਇਸ ਤੋਂ ਇਲਾਵਾ ਰੋਜ਼ ਦੋ ਲੌਂਗ ਚਬਾਉਣ ਨਾਲ ਦੰਦਾਂ 'ਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਸੋਜ ਵੀ ਘੱਟ ਹੁੰਦੀ ਹੈ। ਧਿਆਨ ਰੱਖਣ ਯੋਗ ਗਰਮੀਆਂ 'ਚ ਲੌਂਗ ਗਰਮੀ ਕਰ ਸਕਦਾ ਹੈ।
2. ਐਲੋਵੀਰਾ — ਐਲੋਵੀਰਾ 'ਚ ਬਹੁਤ ਸਾਰਿਆਂ ਬੀਮਾਰੀਆਂ ਠੀਕ ਕਰਨ ਦੇ ਗੁਣ ਹੁੰਦੇ ਹਨ। ਇਸ ਦੀ ਜੈਲ ਨਾਲ ਮਸੂੜਿਆਂ 'ਤੇ ਮਾਲਿਸ਼ ਕਰੋ, ਇਸ ਦੀ ਜੈੱਲ ਮਸੂੜਿਆਂ ਦੇ ਅੰਦਰ ਜਾ ਕੇ ਇੰਫੈਕਸ਼ਨ ਖਤਮ ਕਰ ਦਿੰਦੀ ਹੈ।
3. ਬਰੱਸ਼ ਅਤੇ ਧਾਗੇ ਦੇ ਨਾਲ ਦੰਦਾਂ ਦੀ ਸਫਾਈ — ਦੰਦਾਂ ਦੀ ਸਫਾਈ ਬਹੁਤ ਹੀ ਜ਼ਰੂਰੀ ਹੈ। ਮਸੂੜਿਆਂ ਦੀ ਸੋਜ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਲਈ ਦਿਨ 'ਚ ਦੋ ਵਾਰ ਬਰੱਸ਼ ਜ਼ਰੂਰ ਕਰੋ ਅਤੇ ਦੰਦਾਂ ਦੀ ਸਫਾਈ ਲਈ ਧਾਗੇ ਦਾ ਵੀ ਇਸਤੇਮਾਲ ਕਰ ਸਕਦੇ ਹੋ।
4. ਫਲ ਅਤੇ ਸਬਜ਼ੀਆਂ — ਸਬਜ਼ੀਆਂ ਅਤੇ ਫਲਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ। ਕੱਚੀਆਂ ਸਬਜ਼ੀਆਂ ਚਬਾਉਣ ਨਾਲ ਹੀ ਦੰਦਾਂ 'ਚੋ ਖੂਨ ਨਿਕਲਨਾ ਬੰਦ ਹੋ ਜਾਂਦਾ ਹੈ।
5. ਨਮਕ ਵਾਲਾ ਪਾਣੀ — ਮਸੂੜਿਆਂ ਨੂੰ ਤੰਦਰੁਸਤ ਰੱਖਣ ਲਈ ਨਮਕ ਵਾਲੇ ਪਾਣੀ ਦੇ ਨਾਲ ਕੁਰਲੀ ਕਰਨੀ ਚਾਹੀਦੀ ਹੈ। ਦਿਨ 'ਚ ਇਕ ਵਾਰ ਨਮਕ ਦੇ ਪਾਣੀ ਦੇ ਨਾਲ ਕੁਰਲੀ ਜ਼ਰੂਰ ਕਰੋ। ਇਸ ਨਾਲ ਜਲਦੀ ਅਰਾਮ ਮਿਲੇਗਾ।
ਸਿਰ ਮਗਰਮੱਛ ਅਤੇ ਧੜ ਮੱਝ ਦਾ, ਹੋਸ਼ ਉੱਡਾ ਦੇਵੇਗਾ ਇਹ ਰਹੱਸਮਈ ਜੀਵ (ਤਸਵੀਰਾਂ)
NEXT STORY